ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।

ਸਾਡੇ ਬਾਰੇ


ਸਕੇਪ ਪੰਜਾਬ ਸੰਸਥਾ ਪਿਛਲੇ ਤਿੰਨ ਸਾਲਾਂ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਾਸਾਰ ਲਈ ਕੰਮ ਕਰਦੀ ਆ ਰਹੀ ਹੈ। ਇਸ ਦੇ ਸਦਕਾ ਹੀ ਸੰਸਥਾ ਨੇ ਪੰਜਾਬੀ ਦੇ ਤਕਨੀਕੀ ਵਿਕਾਸ ਲਈ ਸ਼ਬਦ ਕੋਸ਼, ਆਨ-ਲਾਇਨ ਪੰਜਾਬੀ ਯੂਨੀਕੋਡ ਟਾਈਪਿੰਗ, ਪੰਜਾਬੀ ਯੂਨੀਕੋਡ ਕੀ-ਬੋਰਡ ਡਰਾਈਵਰ/ਲੇਆਉਟ, ਪ੍ਰਤੀਬਿੰਬ ਆਨ-ਲਾਈਨ ਪਤ੍ਰਿਕਾ ਵੀਡਿਓ ਆਦਿ ਤਕਨੀਕੀ ਸਵਰੂਪ ਤਿਆਰ ਕੀਤੇ ਹਨ।  ਇਹਨਾ ਸਾਧਨਾ ਦੀ ਖੋਜ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਹੋਏ ਮਾਹਿਰ ਅਤੇ ਤਕਨੀਕੀ ਵਿਸ਼ੇਸ਼ਗ ਲਗਾਤਾਰ ਕਾਰਜਸ਼ੀਲ ਹਨ। ਇਹ ਸੰਸਥਾ ਪੰਜਾਬ ਸੋਸਾਇਟੀ ਐਕਟ ਦੇ ਅੰਦਰ ਰਜਿ. ਹੈ।

ਸਕੇਪ ਸੰਸਥਾ ਹਮੇਸ਼ਾ ਤੋਂ ਹੀ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦੀ ਆਈ ਹੈ। ਇਸ ਨਾਲ ਸਬੰਧਤ ਮੈਂਬਰ ਪੰਜਾਬੀ ਮਾਂ-ਬੋਲੀ ਦੇ ਵਿਕਾਸ ਵਿਚ ਸੇਵਾ ਭਾਵਨਾ ਨਾਲ  ਕੰਮ ਕਰਨ ਲਈ ਵਚਨ ਬੱਧ ਹਨ। ਇਸ ਸੰਸਥਾਂ ਵੱਲੋਂ ਪੰਜਾਬੀ ਭਾਸ਼ਾ ਨਾਲ ਸਬੰਧਤ ਜੋ ਪ੍ਰੋਜੈਕਟ ਆਰੰਭੇ ਗਏ ਹਨ ਉਸ ਵਿਚ ਜਿਸ ਦੀ ਮੱਦਦ ਲਈ ਜਾਵੇਗੀ ਉਸਦਾ ਨਾਮ ਵਿਕਸਤ ਕਰਤਾਵਾਂ ਵਿਚ ਰੱਖਿਆ ਜਾਵੇਗਾ। ਇਸ ਨਾਲ ਸਬੰਧਿਤ ਮੈਂਬਰ ਆਪਸੀ ਮਿਲਵਰਤਨ ਨਾਲ ਕੰਮ ਕਰਨ ਲਈ ਵਚਨ ਬੱਧ ਹੋਣਗੇ ਸਮੇਂ-ਸਮੇਂ ਆਪਸੀ ਰਾਬਤਾ ਕਾਇਮ ਕਰਕੇ ਸਲਾਹ ਮਸ਼ਵਰਾ ਵੀ ਕਰਦੇ ਰਹਿਣਗੇ।

ਸਕੇਪ ਪੰਜਾਬ ਸੰਸਥਾ ਦੁਆਰਾ ਹਰ ਮਹੀਨੇ ਕਵੀ ਦਰਬਾਰ, ਸਾਹਿਤਕ ਚਰਚਾ ਅਤੇ ਪੁਸਤਕ ਰਿਲੀਜ਼/ਗੋਸ਼ਟੀ ਦਾ ਅਯੋਜਨ ਵੀ ਕੀਤਾ ਜਾਂਦਾ ਹੈ। ਜੋ ਵਿਅਕਤੀ ਵੀ ਸਕੇਪ ਪੰਜਾਬ ਦੇ ਸਾਹਿਤਕ ਸਮਾਗਮਾ ਦੇ ਨਾਲ ਜੁੜਨਾ ਚਾਹੁੰਦਾ ਹੋਵੇ ਉਹ ਸਕੇਪ ਪੰਜਾਬ ਸੰਸਥਾ ਦਾ ਮੈਂਬਰ ਬਣ ਸਕਦਾ ਹੈ ਜਿਸ ਦੀ ਮੈਂਬਰਸ਼ਿਪ ਫ਼ੀਸ 500 ਰੁ./ਸਲਾਨਾ ਹੈ।