ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।

ਕੁੱਝ ਪ੍ਰਤੀਕਰਮ


ਇਕ ਆਮ ਕਹਾਵਤ ਹੈ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ। ਵੱਖਰੇ ਵੱਖਰੇ ਸਮੇਂ ਤੇ ਕਿਸੇ ਸਮਾਜ ਵਿੱਚ ਆਏ ਬਦਲਾਅ ਨੂੰ ਸਾਹਿਤ ਵਿਚ ਅਕਸਰ ਵੇਖਣ ਨੂੰ ਮਿਲਦਾ ਹੈ। ਸਾਹਿਤ ਕਈ ਦਸ਼ਕਾਂ ਤੋਂ ਕਿਤਾਬਾਂ ਦੇ ਰਾਹੀਂ ਪਾਠਕਾਂ ਦਾ ਮਨ ਭਾਉਂਦਾ ਆਇਆ ਹੈ। ਪਰ ਹੁਣ ਰੁਝੇਵਿਆ ਕਾਰਨ ਸਾਹਿਤਕ ਪੁਸਤਕ ਦੀ ਘਾਟ ਅਤੇ ਤਕਨੀਕੀ ਦੋੜ ਭੱਜ ਵਿੱਚ ਪੁਸਤਕਾਂ ਪੜਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ।  ਸਕੇਪ ਪੰਜਾਬ ਸੰਸਥਾ ਦਾ ਇਹ ਉਪਰਾਲਾ ਪੰਜਾਬੀ ਸਾਹਿਤ ਪੁਸਤਕਾ ਵਿੱਚ ਪਾਠਕਾਂ ਦੀ ਘੱਟਦੀ ਹੋਈ ਰੁਚੀ ਨੂੰ ਵਧਾਉਣ ਦਾ ਇੱਕ ਉਪਰਾਲਾ ਹੈ ਤਾਂ ਜੋ ਪਾਠਕਾਂ ਨੂੰ ਹੁਣ ਅਸਾਨੀ ਨਾਲ ਆਪਣੀ ਮੰਨ-ਭਾਉਂਦੀਆਂ ਪੁਸਤਕਾਂ ਬਹੁਤ ਉਚਿਤ ਕੀਮਤ ਤੇ ਅਸਾਨੀ ਨਾਲ ਆਪਣੇ ਘਰ ਮੰਗਵਾ ਸਕਦੇ ਹਨ। ਉਮੀਦ ਹੈ ਪਾਠਕਾਂ ਨੂੰ  ਸਕੇਪ ਪੰਜਾਬ ਦਾ ਇਹ ਉਪਰਾਲਾ ਪਸੰਦ ਆਏਗਾ ਅਤੇ ਪੰਜਾਬੀ ਸਾਹਿਤ ਦੇ ਪਾਠਕਾਂ ਵਿੱਚ ਹੋਰ ਵਾਧਾ ਹੋਵੇਗਾ।

 

ਪਰਵਿੰਦਰ ਜੀਤ ਸਿੰਘ
ਪ੍ਰਧਾਨ, ਸਕੇਪ ਸੰਸਥਾ

 

ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ "ਸਕੇਪ" ਅਦਾਰਾ ਲਾਇਬਰੇਰੀ ਸਾਇੰਸ ਦੇ ਭੀਸ਼ਮ ਪਿਤਾਮਾਹ ਰੰਗਾਨਾਥਨ ਦੇ ਸੁਪਨੇ "ਹਰ ਪਾਠਕ ਨੂੰ ਉਸ ਦੀ ਪੁਸਤਕ ਮਿਲੇ ਤੇ ਹਰ ਪੁਸਤਕ ਨੂੰ ਉਸ ਦਾ ਪਾਠਕ" ਦੀ ਸੇਧ ਵਲ ਇਕ ਨਵੀਂ ਪੁਲਾਂਘ ਪੁੱਟਣ ਜਾ ਰਿਹਾ। ਅਦਾਰਾ ਹੁਣ ਆਧੁਨਿਕ ਟੈਕਨਾਲੋਜੀ (ਨੈਟ) ਰਾਹੀਂ ਸਾਰੇ ਸੰਸਾਰ ਵਿਚ ਪੰਜਾਬੀ ਦੀ ਹਰ ਪੁਸਤਕ ਨੂੰ ਦੁਨੀਆਂ ਦੇ ਹਰ ਪਾਠਕ ਤੀਕ ਪਹੁੰਚਾਉਣ ਦਾ ਬੀੜਾ ਸ਼ੁਰੂ ਕਰ ਰਿਹਾ। ਸ਼ੁਭ ਇਸ਼ਾਵਾਂ ਸਾਰੀ ਟੀਮ ਨੂੰ।

 

-ਐਸ ਬਲਵੰਤ

 

ਸਮੇਂ ਦੀ ਚਾਲ ਨਾਲ ਚਲਦਿਆਂ ਅੱਜ ਅਸੀਂ ਆਲਾ ਦਰਜੇ ਦੇ ਤਕਨੀਕੀ ਯੁੱਗ ਵਿਚ ਦਾਖਲ ਹੋ ਚੁੱਕੇ ਹਾਂ। ਅੱਜ ਵਸਤੂਆਂ ਅਤੇ ਪੈਸਿਆਂ ਦਾ ਲੈਣ-ਦੇਣ ਆਨ-ਲਾਈਨ ਹੋਣ ਲੱਗ ਪਿਆ ਹੈ। ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ, ਬੈਂਕ ਖਾਤੇ ਵਿਚ ਪੈਸੇ ਟਰਾਂਸਫ਼ਰ ਕਰਨ, ਬਿੱਲ ਭਰਨ ਆਦਿ ਸਮੇਤ ਰੋਜ਼ਾਨਾ ਦੇ ਅਨੇਕਾਂ ਕੰਮਾਂ ਨੂੰ ਘਰ ਬੈਠਿਆਂ ਇੰਟਰਨੈੱਟ ਰਾਹੀਂ ਕਰਵਾਇਆ ਜਾ ਸਕਦਾ ਹੈ। ਅਜਿਹੇ ਵਿਚ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਆਨ-ਲਾਈਨ ਬੁੱਕ ਸਟੋਰਾਂ ਦੀ ਬਹੁਤ ਵੱਡੀ ਲੋੜ ਮਹਿਸੂਸ ਹੋ ਰਹੀ ਹੈ। ਪੰਜਾਬੀ ਪੁਸਤਕਾਂ ਨੂੰ ਆਨ-ਲਾਈਨ ਤਰੀਕੇ ਰਾਹੀਂ ਵੇਚਣ ਲਈ ਕਈ ਵੈੱਬਸਾਈਟਾਂ ਚਲ ਰਹੀਆਂ ਹਨ। ਸਕੇਪ ਪੰਜਾਬ ਅਦਾਰੇ ਵੱਲੋਂ ਤਿਆਰ ਕੀਤੀ ਇਕ ਵਿਲੱਖਣ ਵੈੱਬਸਾਈਟ ਪੰਜਾਬੀ ਦੇ ਵੱਖ-ਵੱਖ ਲੇਖਕਾਂ ਤੇ ਪ੍ਰਕਾਸ਼ਕਾਂ ਦੀਆਂ ਮਿਆਰੀ ਪੁਸਤਕਾਂ ਤੱਕ ਬੜੀ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਆਸ ਹੈ ਕਿ ਪੰਜਾਬੀ ਪੁਸਤਕ ਪ੍ਰੇਮੀ ਇਸ ਵੈੱਬਸਾਈਟ ਦਾ ਪੂਰਾ ਲਾਭ ਲੈਣਗੇ। ਇਸ ਮਹਾਨ ਕੰਮ ਲਈ ਮੈਂ ਅਦਾਰਾ ਸਕੇਪ ਪੰਜਾਬ ਨੂੰ ਵਧਾਈ ਦਿੰਦਾ ਹਾਂ।

 

ਡਾ. ਸੀ.ਪੀ. ਕੰਬੋਜ
ਸਹਾਇਕ  ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

ਸਕੇਪ ਪੰਜਾਬ ਸੰਸਥਾ ਦੁਆਰਾ  ਪੁਸਤਕਾਂ ਨੂੰ ਲੇਖਕਾਂ ਤੇ ਪਾਠਕਾਂ ਤੱਕ ਪਹੁੰਚਾਉਣ ਦਾ ਸ਼ੁਭ ਕਾਰਜ ਕਰਨ ਦੀ ਸੋਚ ਨੂੰ ਲੈ ਕੇ ਤੁਰਨ ਦਾ ਸ਼ੁਕਰੀਆ। ਅਜੋਕੇ ਸਮੇਂ ਵਿੱਚ ਜਦੋਂ ਕਿ ਇਲੈਕਟ੍ਰੌਨਿਕ ਮੀਡੀਆ ਸਾਡੀ ਸਾਰੀ ਸੋਚ ਤੇ ਕਾਰਜਾਂ ਤੇ ਹਾਵੀ ਹੋ ਰਿਹਾ ਹੈ ਪੁਸਤਕਾਂ ਵਿੱਚ ਸੰਭਾਲ਼ੇ ਸਾਹਿਤ ਤੇ ਗਿਆਨ ਨੂੰ ਅਜੋਕੀ ਪੀੜ੍ਹੀ ਦੇ ਨਾਲ ਨਾਲ ਆਉਣ ਵਾਲ਼ੀਆਂ ਪੀੜ੍ਹੀਆਂ ਵਾਸਤੇ ਵੀ ਸਾਂਭ ਕੇ ਰੱਖਣਾ ਜ਼ਰੂਰੀ ਹੈ।ਇਸ ਵਾਸਤੇ ਜ਼ਰੂਰੀ ਹੈ ਕਿ ਕਿਤਾਬਾਂ ਵੱਧ ਤੋਂ ਵੱਧ ਹੱਥਾਂ ਵਿੱਚ ਪਹੁੰਚਣ। ਇਸ ਤਰਾਂ ਦੇ ਕਾਰਜ ਵਾਸਤੇ ਸਾਰਥਕ ਯਤਨ ਕਰਨ ਦੀ ਸ਼ੁਰੂਆਤ ਵਾਸਤੇ ਸ਼ੁਭ ਇੱਛਾਵਾਂ

 

ਅਰਤਿੰਦਰ ਸੰਧੂ
ਸੰਪਾਦਕ (ਸਾਹਿਤਕ ਏਕਮ)
ਸ਼੍ਰੀ ਅੰਮ੍ਰਿਤਸਰ ਸਾਹਿਬ