ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸਰਗਮ ਵਿਹੂਣੇ ਸਾਜ਼
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਸੰਪਾਦਕ : ਤਸਕੀਨ
ਕੁੱਲ ਪੰਨੇ
108
ਜ਼ੀਲਦ
Paperback
ਮੁੱਲ
70/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
56/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਸਰਗਮ ਵਿਹੂਣੇ ਸਾਜ਼" ਬਲਬੀਰ ਪਰਵਾਨਾ ਦੀਆਂ ਕਮਿਊਨਿਸਟ ਲਹਿਰ ਬਾਰੇ ਕਹਾਣੀਆਂ ਹਨ ਜੋ ਤਸਕੀਨ ਵਲੋਂ ਸੰਪਾਦਿਤ ਹਨ। ਪਰਵਾਨਾ ਦੀਆਂ ਕਹਾਣੀਆਂ ਦੇ ਕੇਂਦਰੀ ਪਾਤਰ ਸਾਜ਼ ਵਾਂਗ ਹਨ, ਜਿਹਨਾਂ ਕੋਲੋਂ ਚਿੰਤਨ ਦੀ ਸਰਗਮ ਗਾਇਬ ਹੈ। ਇਹ ਸਰਗਮ ਉਹਨਾਂ ਦੀ ਕੇਂਦਰੀ ਸ਼ਕਤੀ ਪਾਰਟੀ ਕੋਲੋਂ ਹੀ ਗਾਇਬ ਹੋ ਚੁੱਕੀ ਹੈ, ਜੋ ਆਪਣੀ ਚਿੰਤਨੀ ਸੰਗੀਤਕਤਾ ਨਾਲ ਇਹਨਾਂ ਨੂੰ ਇਕ ਧੁਨ ‘ਚ ਢਾਲ ਸਕਦੀ, ਜੋ ਆਪਣੀ ਚਿੰਤਨੀ ਸੰਗੀਤਕਤਾ ਨਾਲ ਇਹਨਾਂ ਨੂਮ ਇਕ ਧੁਨ ‘ਚ ਢਾਲ ਸਕਦੀ। ਪਰਵਾਨਾ ਦੀਆਂ ਕਹਾਣੀਆਂ ਅਸਲ ‘ਚ ਇਹਨਾਂ ਸਾਜ਼ਾਂ ਦੇ ਰੇਖਾ ਚਿੱਤਰ ਹਨ, ਜੋ ਸੱਤਾ ਦੀ ਕਸ਼ਮਕਸ਼ ‘ਚ ਉਲਝੇ ਨੇਤਾਵਾਂ ਹੱਥੋਂ ਛੁੱਟ ਗਈ ਇਨਕਲਾਬ ਦੀ ਸਰਗਮ ਦਾ ਵਿਸ਼ਲੇਸ਼ਣ ਕਰਦੇ ਹਨ। ਇਹ ਕਹਾਣੀਆਂ ਕਹਾਣੀ ਕਲਾ ਤੋਂ ਪਰਖਣ ਦੀ ਬਜਾਏ ਸੱਤਾ ਦੇ ਪ੍ਰਵਚਨ ‘ਚ ਉਲਝੇ ਕਮਿਊਨਿਸਟ ਵਰਤਾਰੇ ਨੂਮ ਜਾਨਣ ਵਾਲੇ ਫਿਕਰ ਦੇ ਵੱਧ ਨੇੜੇ ਹਨ। ਕਮਿਊਨਿਸਟ ਵਰਤਾਰੇ ਨੂੰ ਜਾਨਣ ਵਾਲੇ ਫਿਕਰ ਦੇ ਵੱਧ ਨੇੜੇ ਹਨ। ਕਮਿਊਨਿਸਟ ਪਾਰਟੀਆਂ ਪ੍ਰੋਲੇਤਾਰੀ ਦੀ ਇਨਕਲਾਬੀ ਏਜੰਸੀ ਦੀ ਬਜਾਏ ਸੰਸਥਾਵਾਂ ‘ਚ ਕਿਵੇਂ ਢਲ ਗਈਆਂ ਹਨ? ਇਹਨਾਂ ਸਵਾਲਾਂ ਦੇ ਜਵਾਬ ਜਮਾਤੀ ਸਮਾਜ ਦੀ ਚੀਰ-ਫਾੜ ‘ਚ ਹੀ ਪਏ ਹਨ।

-ਤਸਕੀਨ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ