ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਗ਼ਦਰੀ ਗੁਲਾਬ ਕੌਰ
ਪ੍ਰਕਾਸ਼ਕ
ਪੰਜ ਆਬ ਪ੍ਰਕਾਸ਼ਨ
ਲੇਖਕ
ਹਰੀ ਸਿੰਘ ਢੁੱਡੀਕੇ
ਕੁੱਲ ਪੰਨੇ
119
ਜ਼ੀਲਦ
Hardback
ਮੁੱਲ
120/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
84/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


‘ਗ਼ਦਰੀ ਗੁਲਾਬ ਕੌਰ‘ ਨਾਵਲ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਸ਼ੁਰੂਆਤ ਕਰਨ ਵਾਲੇ ਗ਼ਦਰੀ ਬਾਬਿਆਂ ਵੱਲੋਂ ਸਥਾਪਤ ਕੀਤੀ ਗ਼ਦਰ ਲਹਿਰ ਨੂੰ ਆਧਾਰ ਬਣਾਉਂਦਾ ਹੈ। ਗ਼ਦਰ ਪਾਰਟੀ ਦਾ ਇਤਿਹਾਸ ਆਜ਼ਾਦੀ ਅੰਦੋਲਨ ਵਿਚ ਵਿਲੱਖਣ ਸਥਾਨ ਰੱਖਦਾ ਹੈ। ਗ਼ਦਰ ਲਹਿਰ ਦੇ ਇਤਿਹਾਸ ਵਿਚ ਭਾਵੇਂ ਇਸਤਰੀਆਂ ਦਾ ਬਹੁਤਾ ਵੇਰਵਾ ਪ੍ਰਾਪਤ ਨਹੀਂ ਹੁੰਦਾ ਪਰ ਆਜ਼ਾਦੀ ਅੰਦੋਲਨ ਵਿਚ ਇਸਤਰੀਆਂ ਦੀ ਭੂਮਿਕਾ ਮਹੱਤਵਪੂਰਨ ਸਥਾਨ ਰੱਖਦੀ ਹੈ। ‘ਬੀਬੀ ਗੁਲਾਬ ਕੌਰ‘ ਗ਼ਦਰ ਲਹਿਰ ਵਿਚ ਨਿਧੜਕ ਹੋ ਕੇ ਵਿਚਰਦੀ ਰਹੀ ਹੈ। ਇਹ ਪੁਸਤਕ ਹਰੀ ਸਿੰਘ ਢੁੱਡੀਕੇ ਦੁਆਰਾ ਬੀਬੀ ਗੁਲਾਬ ਕੌਰ ਦੇ ਜੀਵਨ ਅਤੇ ਕਾਰਜਾਂ ਨੂੰ ਆਧਾਰ ਬਣਾ ਕੇ ਨਾਵਲ ਦੇ ਰੂਪ ਵਿਚ ਰਚੀ ਗਈ ਹੈ। ਇਸ ਨਾਵਲ ਦੀ ਨਾਇਕਾ ਗ਼ਦਰ ਲਹਿਰ ਦੀ ਇਕ ਇਤਿਹਾਸਕ ਪਾਤਰ ਹੈ, ਜਿਹੜੀ ਆਪਣੇ ਪਤੀ ਨਾਲ ਵਿਦੇਸ਼ (ਮਨੀਲਾ) ਰੋਟੀ-ਰੋਜ਼ੀ ਖਾਤਰ ਜਾਂਦੀ ਹੈ। ਉਥੇ ਗ਼ਦਰ ਲਹਿਰ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਤੀ ਮਾਨ ਸਿੰਘ ਨਾਲ ਗ਼ਦਰ ਲਈ ਭਾਰਤ ਪਰਤਣ ਲਈ ਤਿਆਰ ਹੋ ਜਾਂਦੀ ਹੈ, ਪਰ ਆਖਰੀ ਸਮੇਂ ਉਸ ਦੇ ਪਤੀ ਦਾ ਮਨ ਬਦਲ ਜਾਂਦਾ ਹੈ ਤਾਂ ਇਹ ਦੇਸ਼ ਭਗਤ ਇਸਤਰੀ ਆਪਣੇ ਹੋਰ ਸਾਥੀਆਂ ਸਮੇਤ ਵਤਨ ਪਰਤ ਆਉਂਦੀ ਹੈ। ਵਤਨ ਪਰਤਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਟਾਕਰਾ ਕਰਦੀ ਆਪਣੇ ਲਕਸ਼ ਵਿਚ ਕਾਮਯਾਬ ਹੁੰਦੀ ਅਨੇਕਾਂ ਤਸ਼ੱਦਦ ਝੱਲਦੀ ਹੈ। ਇਹ ਅਜਿਹਾ ਪਾਤਰ ਹੈ ਜਿਹੜਾ ਸਾਰਾ ਜੀਵਨ ਹੀ ਦੇਸ਼ ਸੇਵਾ ਨੂੰ ਸਮਰਪਿਤ ਕਰ ਦਿੰਦਾ ਹੈ। ਅਜਿਹੇ ਸਮੇਂ ਜਦੋਂ ਸਾਡੀ ਆਜ਼ਾਦੀ ਨੂੰ ਕਈ ਦਿਸ਼ਾਵਾਂ ਤੋਂ ਖ਼ਤਰੇ ਜਾਪ ਰਹੇ ਹਨ, ਇਸ ਤਰ੍ਹਾਂ ਦੀਆਂ ਪੁਸਤਕਾਂ ਦਾ ਪ੍ਰਕਾਸ਼ਿਤ ਹੋਣਾ ਮਾਣ ਵਾਲੀ ਗੱਲ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ


ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ