ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਮਰਦ ਗੁਰੂ ਦਾ ਚੇਲਾ
ਪ੍ਰਕਾਸ਼ਕ
ਪੰਜ ਨਾਦ ਪ੍ਰਕਾਸ਼ਨ
ਲੇਖਕ
ਬਲਿਹਾਰ ਸਿੰਘ ਰੰਧਾਵਾ
ਕੁੱਲ ਪੰਨੇ
180
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
120/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਬਾਬਾ ਬੰਦਾ ਸਿੰਘ ਬਹਾਦਰ ਆਪਣੀ ਪੂਰੀ ਹਯਾਤੀ ਸਰਬੱਤ ਦੇ ਭਲੇ ਲਈ ਜੂਝਦਾ ਰਿਹਾ। ਮਰਦ ਅਗੰਮੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵ ਵਿਆਪੀ ਸੁਨੇਹੇ ਨੂੰ ਹਰ ਗਰੀਬ-ਗੁਰਬੇ ਦੇ ਘਰ-ਦਰ ਤੱਕ ਪਹੁੰਚਾਉਣ ਵਾਲਾ ਗੁਰੂ ਦਾ ਇਹ ਸਿਦਕੀ ਸਿੱਖ ਜ਼ਾਲਮਾਂ ਦੇ ਜ਼ੁਲਮ ਵਿਰੁੱਧ ਲੜਿਆ। ਲੇਖਕ ਬਲਿਹਾਰ ਸਿੰਘ ਰੰਧਾਵਾ ਹੁਣ ਤੱਕ ਦਰਜਨ ਦੇ ਲਗਭਗ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਪ੍ਰਵਾਸੀ ਭਾਰਤੀ ਵਜੋਂ ਵਿਦੇਸ਼ ਵਿਚ ਵਸਦਿਆਂ ਜੋ ਸਿਦਕ, ਮਿਹਨਤ ਤੇ ਘਾਲਣਾ ਉਸ ਨੇ ਹਥਲੀ ਪੁਸਤਕ ਲਈ ਘਾਲੀ, ਉਸ ਦੀ ਦਾਦ ਦੇਣੀ ਬਣਦੀ ਹੈ। ਇਸ ਮਹਾਂ-ਕਾਵਿ ਨੂੰ ਕਵੀ ਨੇ ਦਸ ਛੋਟੇ-ਛੋਟੇ ਪ੍ਰਸੰਗਾਂ ਵਿਚ ਵੰਡ ਕੇ ਸਫ਼ਲਤਾ ਸਹਿਤ ਇਤਿਹਾਸਕ ਘਟਨਾਵਾਂ ਨਾਲ ਇਨਸਾਫ ਕਰਨ ਦਾ ਯਤਨ ਕੀਤਾ ਹੈ। ਹਰ ਪ੍ਰਸੰਗ ਆਪਣੇ-ਆਪ ਵਿਚ ਪੂਰਨ ਇਕਾਈ ਹੈ। ਘਟਨਾਵਾਂ ਦਾ ਵਰਨਣ ਕਰਨ ਸਮੇਂ ਲੇਖਕ ਕਿਸੇ ਦੁਬਿਧਾ ਜਾਂ ਦਵੈਤ ਦਾ ਸ਼ਿਕਾਰ ਨਹੀਂ, ਸਗੋਂ ਲੇਖਕ ਦੀ ਨਿਰਮਲ ਤੇ ਨਿਰਲੇਪ ਰੂਹ ਦੇ ਦਰਸ਼ਨ ਦੀਦਾਰੇ ਵੀ ਮਹਾਂ-ਕਾਵਿ ਵਿਚੋਂ ਹੋ ਰਹੇ ਹਨ। ਵਿਰਾਸਤ ਵਿਹੂਣੀਆਂ ਕੌਮਾਂ ਹਮੇਸ਼ਾ ਖੱਜਲ-ਖੁਆਰ ਹੁੰਦੀਆਂ ਹਨ।

-ਭਗਵਾਨ ਸਿੰਘ ਜੌਹਲ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ