ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸੰਕਟ ਦਾ ਸਿਨੇਮੈਟਿਕ
ਪ੍ਰਕਾਸ਼ਕ
ਟਵੰਟੀਫਸਟ ਸੈਂਚੂਰੀ ਪਬਲੀਕੇਸ਼ਨ
ਲੇਖਕ
ਸੰਪਾਦਕ : ਗੁਰਚਰਨ ਸਿੰਘ
ਕੁੱਲ ਪੰਨੇ
118
ਜ਼ੀਲਦ
Hardback
ਮੁੱਲ
250/- ਰੁਪਏ
ਛੋਟ
25%
ਮੁੱਲ ਛੋਟ ਤੋਂ ਬਾਅਦ
187/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਭਾਰਤੀ ਪ੍ਰਬੰਧ ਵਿੱਚ ਪੰਜਾਬੀ ਜਨ-ਮਾਨਸ ਨੂੰ ਦੋ ਅਹਿਮ ਸੰਕਟਾਂ ਦੇ ਰੂ-ਬ-ਰੂ ਹੋਣਾ ਪਿਆ। ਸਭ ਤੋਂ ਗਹਿਰਾ ਸੰਕਟ 1947 ‘ਚ ਦੇਸ਼ ਦੀ ਦੋ ਭਾਗਾਂ ‘ਚ ਵੰਡ ਦੌਰਾਨ ਪੈਦਾ ਹੋਇਆ। ਦੇਸ਼-ਵੰਡ ਨੇ ਲੋਕਾਂ ਨੂੰ ਵਿਭਿੰਨ ਸੰਕਟਾਂ ਦੇ ਸਨਮੁੱਖ ਕਰ ਦਿੱਤਾ। ਇਸ ਸੰਕਟ ਪਿੱਛੇ ਜਿੱਥੇ ਬਸਤੀਵਾਦੀ ਹਕੂਮਤ ਦੀ ਕੂਟਨੀਤਿਕ ਰਣਨੀਤੀ ਸੀ ਉਥੇ ਭਾਰਤੀ ਰਾਜਨੀਤਿਕ ਧਿਰਾ ਵਿਚਲੀ ਦੌਫਾੜ ਨੇ ਵੀ ਇਸ ਸੰਕਟ ਨੂੰ ਸੰਘਣਾ ਕਰਨ ‘ਚ ਆਪਣਾ ਯੋਗਦਾਨ ਪਾਇਆ। ਸਮਾਜਿਕ ਪ੍ਰਬੰਧ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਲੇ ਮਤ-ਭੇਦ ਵੀ ਇਸ ਸੰਕਟ ਦੀ ਵਿਆਕਰਣ ਨੂੰ ਗੂੜ੍ਹਾ ਕਰਨ ਦਾ ਕਾਰਨ ਬਣਦੇ ਹਨ। ਸਿਨੇਮਾ ਸਮਕਾਲ ਦਾ ਮਹੱਤਵਪੂਰਨ ਕਲਾ ਰੂਪ ਹੈ। ਦ੍ਰਿਸ਼ ਮਾਧਿਅਮ ਹੋਣ ਕਾਰਨ ਇਸਦਾ ਪ੍ਰਭਾਵ ਵਧੇਰੇ ਤੀਬਰ ਤੇ ਤੀਖਣ ਹੁੰਦਾ ਹੈ। ਸੰਕਟ ਦੀ ਪੇਸ਼ਕਾਰੀ ‘ਚ ਤਾਂ ਇਸਦਾ ਰੋਲ ਹੋਰ ਵੀ ਮਹੱਤਵਪੂਰਨ ਹੋ ਨਿਬੜਦਾ ਹੈ ਕਿਉਂਕਿ ਇਸਨੇ ਸੰਕਟ ਦੀ ਸਿਨੇਮੈਟਿਕ ਪੇਸ਼ਕਾਰੀ ਉਸ ਵਿਉਂਤ ਪ੍ਰਬੰਧ ਅਧੀਨ ਕਰਨੀ ਹੁੰਦੀ ਹੈ ਜਿਸ ਨਾਲ ਹਿੰਸਕ ਵੇਗ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ ਅਤੇ ਨਾਲ ਦੀ ਨਾਲ ਸੰਕਟ ਦੇ ਸਮੁੱਚੇ ਪ੍ਰਬਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਸਕੇ।
ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ