ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਉੱਚੇ ਬੁਰਜ ਲਾਹੌਰ ਦੇ
ਪ੍ਰਕਾਸ਼ਕ
ਹਾਈਬਰੋ ਪਬਲੀਕੇਸ਼ਨ
ਲੇਖਕ
ਡਾ. ਦਲਵੀਰ ਸਿੰਘ ਪੰਨੂ
ਕੁੱਲ ਪੰਨੇ
152
ਜ਼ੀਲਦ
Hardback
ਮੁੱਲ
800/- ਰੁਪਏ
ਛੋਟ
75%
ਮੁੱਲ ਛੋਟ ਤੋਂ ਬਾਅਦ
200/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਡਾ. ਦਲਵੀਰ ਸਿੰਘ ਪੰਨੂ ਰਚਿਤ "ਉੱਚੇ ਬੁਰਜ ਲਾਹੌਰ ਦੇ" ਸਫ਼ਰਨਾਮਾ ਹੈ। ਇਸ ਵਿਚ ਲੇਖਖ ਨੇ ਆਪਣੀ ਤਿੰਨ ਦਿਨਾਂ ਦੀ ਪਾਕਿਸਾਤਨੀ ਫੇਰੀ ਬਾਰੇ ਆਪਣੇ ਅਨੁਭਵ ਅਤੇ ਪ੍ਰਤੀਕਰਨ ਦਰਸਾਏ ਹਨ। ਇਨ੍ਹਾਂ ਦਿਨਾਂ ਦੌਰਾਨ ਲੇਖਕ ਨਾਲ ਜੋ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪੱਧਰ ਤੇ ਵਾਪਰਿਆ, ਘਟਿਆ ਅਤੇ ਸਫ਼ਰ ਸਮੇਂ ਹੋ ਦੇਖਿਆ ਪਾਖਿਆ, ਉਨ੍ਹਾਂ ਘਟਨਾਵਾਂ ਦਾ ਤਸਵੀਰਾਂ ਸਹਿਤ ਸੰਖੇਪ ਜਿਹਾ ਲੇਖਾ-ਜੋਖਾ ਕੀਤਾ ਗਿਆ ਹੈ। ਇਸ ਸਫ਼ਰਨਾਮੇ ਵਿਚ ਸੈਨਫ੍ਰਾਂਸਿਸਕੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਲਾਹੌਰ ਦੇ ਸਫ਼ਰ ਅਤੇ ਪਾਕਿਸਤਾਨ ਵਿਚ ਸਿੱਖ ਇਤਿਹਾਸ ਨਾਲ ਜੁੜੇ ਹੋਏ ਕੁੱਝ ਮਸ਼ਹੂਰ ਨਾਵਾਂ, ਥਾਵਾਂ ਅਤੇ ਘਟਨਾਵਾਂ ਦਾ ਜ਼ਿਕਰ ਹੈ। ਇਸ ਸਫ਼ਰਨਾਮੇ ਵਿਚ ਪਾਕਿਸਤਾਨ ਅਤੇ ਹਿੰਦੁਸ਼ਤਾਨ ਦੀ ਗ਼ਰੀਬੀ, ਰਸਮੋ-ਰਿਵਾਜ਼, ਸਭਿਆਚਾਰਕ ਅਤੇ ਸਮਾਜਿਕ ਵਾਤਾਵਰਨ ਦਾ ਚਿੱਠਾ ਵੀ ਛੋਹਿਆ ਗਿਆ ਹੈ। ਦਲਵੀਰ ਪੰਨੂ ਨੇ ਦਰਪੇਸ਼ ਇਮੀਗ੍ਰੇਸ਼ਨ ਮਹਿਕਮਿਆਂ ਦੇ ਕਰਮਚਾਰੀਆਂ ਦੇ ਰੇਖਾ-ਚਿਤਰ ਖਿੱਚ ਕੇ ਲਾਲਚੀ ਅਤੇ ਖੋਟੇ ਦੁਰਵਿਵਹਾਰ ਦੀ ਡੁਕਵੀਂ ਅਤੇ ਬਣਦੀ ਚਰਚਾ ਵੀ ਕੀਤੀ ਹੈ।

-ਡਾ. ਗੁਰਮੇਲ ਸਿੱਧੂ ਕੈਲ਼ੀਫੋਰਨੀਆ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ