ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਬਿਰਹਾ ਦੇ ਖੱਖਰ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਕ
ਲੇਖਕ
ਨੂਰ ਮੁਹੰਮਦ ਨੂਰ
ਕੁੱਲ ਪੰਨੇ
150
ਜ਼ੀਲਦ
Hardback
ਮੁੱਲ
175/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
140/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਬੱਚੇ ਪਾਲ ਭਰਿੰਡਾਂ ਤਾਂ ਉੱਡ ਗਈਆਂ ਨੇ,

ਸਾਡੇ ਕੋਲ ਬਚੇ ਬਿਰਹਾ ਦੇ ਖੱਖਰ ਨੇ।


ਗ਼ਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ ਵਿਦਵਾਨਾਂ ਨੇ ਜਿਸ ਦੇ ਅਰਥ ਕਈ ਵੰਨਗੀਆਂ ਵਿਚ ਕੀਤੇ ਹਨ।ਇਸ ਦੇ ਡਿਕਸ਼ਨਰੀ ਵਾਲੇ ਅਰਥ ਹਨ ਉੱਨ ਕੱਤਣਾ,ਉੱਨ ਨੂੰ ਤਾਰ-ਤਾਰ ਕਰਨਾ,ਧਾਗਾ ਬਨਾਉਣਾ ਜਾਂ ਧਾਗਾ ਵੱਟਣਾ।ਗ਼ਜ਼ਲ ਦੇ ਅਰਥ ਤੀਵੀਆਂ ਅਤੇ ਮੁਟਿਆਰਾਂ ਨਾਲ ਗੱਲਾਂ ਕਰਨ ਜਾਂ ਉਨ੍ਹਾਂ ਦੇ ਹੁਸਨ ਨੂੰ ਸਲਾਹੁਣ ਦੇ ਵੀ ਲਏ ਜਾਂਦੇ ਹਨ।ਇੱਕ ਹੋਰ ਥਾਂ ਉੱਤੇ ਗ਼ਜ਼ਲ ਦੇ ਅਰਥ ਹੁਸਨ ਅਤੇ ਇਸ਼ਕ ਦੀ ਸ਼ਾਇਰੀ ਦੇ ਵੀ ਲਏ ਗਏ ਹਨ।ਕਈ ਥਾਂ ਇਸ ਨੂੰ ਇਸ਼ਕ ਬਾਜ਼ੀ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ।ਉਹ ਸ਼ੇਅਰ ਜਿੰਨ੍ਹਾਂ ਵਿਚ ਹੁਸਨ,ਇਸ਼ਕ,ਵਸਲ,ਹਿਜਰ ਜਾਂ ਉਹ ਗੱਲਾਂ ਜਿਹੜੀਆਂ ਇਸ਼ਕ ਬਾਜ਼ੀ ਨਾਲ ਸਬੰਧਤ ਹੋਣ ਦੇ ਸਮੂਹ ਨੂੰ ਵੀ ਗ਼ਜ਼ਲ ਕਿਹਾ ਜਾਂਦਾ ਹੈ।ਮੁੱਕਦੀ ਗੱਲ ਇਹ ਕਿ ਗ਼ਜ਼ਲ ਸਾਹਿਤ ਦੀ ਉਹ ਵੰਨਗੀ ਹੈ ਜਿਸ ਵਿਚ ਤੀਵੀਆਂ ਨਾਲ ਗੱਲਾਂ ਕਰਨੀਆਂ,ਉਨ੍ਹਾਂ ਦੇ ਹੁਸਨ ਦੀ ਚਰਚਾ ਕਰਨੀ,ਉਨ੍ਹਾਂ ਨਾਲ ਇਸ਼ਕ-ਮੁਹੱਬਤ ਦੀ ਗੱਲ ਕਰਨੀ,ਮਿਲਾਪ ਅਤੇ ਜੁਦਾਈ ਦਾ ਬਿਆਨ ਕਰਨਾ,ਸ਼ਰਾਬ ਅਤੇ ਕਬਾਬ ਦੇ ਸ਼ੋਹਲੇ ਗਾਉਣਾ ਆਦਿ ਨੂੰ ਉਲੀਕਿਆ ਜਾਂਦਾ ਹੈ।

-ਨੁਰ ਮੁਹੰਮਦ ਨੂਰ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ