ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਮਿਰਗਾਵਲੀ
ਪ੍ਰਕਾਸ਼ਕ
ਸੰਗਮ ਪਬਲੀਕੇਸ਼ਨਜ਼
ਲੇਖਕ
ਗੁਰਭਜਨ ਗਿੱਲ
ਕੁੱਲ ਪੰਨੇ
112
ਜ਼ੀਲਦ
Paperback
ਮੁੱਲ
100/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
80/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਮਿਰਗਾਵਲੀ 112 ਪੰਨਿਆਂ ਅਤੇ 102 ਗ਼ਜ਼ਲਾਂ ਵਾਲੀ ਪੁਸਤਕ 2016 ਵਿਚ ਸੰਗਮ ਪ੍ਰਕਾਸ਼ਨ ਸਮਾਣਾ ਨੇ ਪ੍ਰਕਾਸ਼ਤ ਕੀਤੀ ਗਈ, ਉਸਦੀ ਗ਼ਜ਼ਲਾਂ ਦੀ ਪੁਸਤਕ ਹੈ। ਗੁਰਭਜਨ ਗਿੱਲ ਦੀਆਂ ਰਚਨਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਾਠਕਾਂ ਲਈ ਬੋਝ ਨਹੀਂ ਬਣਦੀਆਂ ਬਲਕਿ ਸਾਦੀ, ਸਰਲ ਅਤੇ ਸ਼ਪਸ਼ਟ ਭਾਸ਼ਾ ਵਿਚ ਲਿਖੀਆਂ ਹੋਣ ਕਰਕੇ ਪਾਠਕ ਲਈ ਪੜ੍ਹਨ ਦੀ ਉਤੇਜਨਾ ਵਿਚ ਵਾਧਾ ਕਰਦੀਆਂ ਹੋਈਆਂ ਅਰਥ ਭਰਪੂਰ ਹੋਣ ਕਰਕੇ ਪਾਠਕ ਦੇ ਮਨ ਤੇ ਆਪਣਾ ਗਹਿਰਾ ਪ੍ਰਭਾਵ ਛੱਡਦੀਆਂ ਹਨ। ਪਾਠਕ ਪੁਸਤਕ ਨੂੰ ਇੱਕ ਬੈਠਕ ਵਿਚ ਹੀ ਸੰਪੂਰਨ ਕਰ ਲੈਂਦਾ ਹੈ। ਗ਼ਜ਼ਲ ਨੂੰ ਆਮ ਤੌਰ ਤੇ ਇਸਤਰੀ ਲਿੰਗ ਸਮਝਿਆ ਜਾਂਦਾ ਹੈ। ਗ਼ਜ਼ਲ ਰੁਮਾਂਸਵਾਦ ਦਾ ਪ੍ਰਤੀਕ ਵੀ ਗਿਣੀ ਜਾਂਦੀ ਹੈ ਪ੍ਰੰਤੂ ਗੁਰਭਜਨ ਗਿੱਲ ਦੀਆਂ ਰੁਮਾਂਟਿਕ ਗ਼ਜ਼ਲਾਂ ਵੀ ਸਮਾਜਿਕ ਸਰੋਕਾਰਾਂ ਦੀ ਪਿਉਂਦ ਵਿਚ ਲਿਪਟੀਆਂ ਹੋਈਆਂ ਹੁੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਕਈ ਦਿਸ਼ਾਵਾਂ ਵਲ ਲੈ ਤੁਰਦੀਆਂ ਹਨ। ਪਾਠਕ ਇਹੋ ਅੰਦਾਜ਼ੇ ਲਾਉਂਦਾ ਰਹਿ ਜਾਂਦਾ ਹੈ ਕਿ ਗੁਰਭਜਨ ਗਿੱਲ ਦੀ ਸੂਈ ਕਿਸ ਨੁਕਤੇ ਵਲ ਇਸ਼ਾਰਾ ਕਰਦੀ ਹੈ। ਬਹੁ ਪੱਖੀ ਰੰਗਤਾਂ ਵਲ ਇਸ਼ਾਰੇ ਕਰਦੀਆਂ ਹਨ। ਇੱਕ ਗ਼ਜ਼ਲ ਵਿਚ ਹੀ ਕਈ ਨੁਕਤੇ ਉਠਾਏ ਹੁੰਦੇ ਹਨ। ਪਾਠਕ ਆਪਣੀ ਵਿਚਾਰਧਾਰਾ ਜਾਂ ਸਮਝ ਅਨੁਸਾਰ ਅਰਥ ਕੱਢਦੇ ਰਹਿੰਦੇ ਹਨ। ਗ਼ਜ਼ਲਾਂ ਦੇ ਵਿਸ਼ੇ, ਭਾਈਚਾਰਕ ਸਾਂਝ, ਕਿਸਾਨੀ, ਰਾਜਨੀਤਕ, ਸਮਾਜਿਕ, ਆਰਥਿਕ, ਸਮਾਜਿਕ ਨਾਬਰਾਬਰੀ, ਨਸ਼ੇ, ਭਰੂਣ ਹੱਤਿਆ, ਪਦਾਰਥਵਾਦ, ਅਨਿਆਇ, ਆਦਿ ਅਣਗਿਣਤ ਮੁੱਦਿਆਂ ਦੇ ਦੁਆਲੇ ਘੁੰਮਦੇ ਹਨ।

-ਉਜਾਗਰ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ