ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਸ਼ਬਦਾਂ ਦੀ ਫੁਲਕਾਰੀ
ਪ੍ਰਕਾਸ਼ਕ
ਹਾਈਬਰੋ ਪਬਲੀਕੇਸ਼ਨ
ਲੇਖਕ
ਚਰਨਜੀਤ ਸਿੰਘ ਪੰਨੂ
ਕੁੱਲ ਪੰਨੇ
136
ਜ਼ੀਲਦ
Hardback
ਮੁੱਲ
400/- ਰੁਪਏ
ਛੋਟ
60%
ਮੁੱਲ ਛੋਟ ਤੋਂ ਬਾਅਦ
160/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਇਸ ਸੰਗ੍ਰਹਿ ਵਿਚ ਚਰਨਜੀਤ ਪੰਨੂ ਦੀਆਂ ਕਵਿਤਾਵਾਂ ਸਾਡੇ ਆਮ ਸਦਾਰਨ ਜੀਵਨ ਅਤੇ ਸਮਾਜ ਵਿਚ ਫੈਲੀਆਂ ਵਿਸੰਗਤੀਆਂ ਨਾਲ ਆਪਣਾ ਸੰਵਾਦ ਸਿਰਜਦੀਆਂ ਹਨ। ਭਾਵੇਂ ਇਹਨਾਂ ਕਵਿਤਾਵਾਂ ਦਾ ਵਸਤੂ ਜੀਵਨ ਵਰਤਾਰੇ ਦੀਆਂ ਆਮ ਸਾਧਾਰਨ ਸਮੱਸਿਆਵਾਂ ਨਾਲ ਸਬੰਧਿਤ ਹੈ ਪਰ ਇਹਨਾਂ ਸਾਧਾਰਨ ਗੱਲਾਂ ਦੇ ਓਹਲੇ ਵਿਚ ਕਵੀ ਤਿੱਖੇ ਵਿਅੰਗ ਰਾਹੀਂ ਜੀਵਨ ਦੇ ਖੜੋਤੇ ਪਾਣੀਆਂ ਵਿਚ ਹਲਚਲ ਛੇੜਦਾ ਹੈ। ਇਸ ਸਿਆਹ ਦੌਰ ਵਿਚ ਲੇਖਕ ਅਤੇ ਕਲਮ ਦੇ ਸਮਝੌਤਾਵਾਦੀ ਹੋਣ ਦਾ ਸੰਤਾਪ ਨੂੰ ਇਸ ਸੰਗ੍ਰਹਿ ਦੀਆਂ ਅਨੇਕ ਕਵਿਤਾਵਾਂ ਵਿਚ ਅਭਿਵਿਆਕਤ ਕੀਤਾ ਹੈ। ਅਨੇਕ ਕਵਿਤਾਵਾਂ ਵਿਚ ਕਵੀ ਗੁਆਚ ਰਹੇ ਸੱਭਿਆਚਾਰਕ ਚਿਨ੍ਹਾਂ ਰਾਹੀਂ ਅਤੀਤ ਨਾਲ ਸੰਵਾਦ ਰਚਾਉਂਦਾ ਹੈ। ਕਿਤੇ ਵਰਤਮਾਨ ਨੂੰ ਜਿਉਣ ਦੀ ਲਾਲਸਾ ਅਤੇ ਕਿਤੇ ਚੰਗੇਰੇ ਭਵਿੱਖ ਦੀ ਉਮੀਦ ਇਹਨਾਂ ਕਵਿਤਾਵਾਂ ਨੂੰ ਨਿਰੰਤਰ ਗਤੀਮਾਨ ਰੱਖਦੀ ਹੈ। ਇਹਨਾਂ ਕਵਿਤਾਵਾਂ ਦਾ ਸਭ ਤੋਂ ਵੱਡਾ ਗੁਣ ਇਹਨਾਂ ਵਿਚਲਾ ਆਸ਼ਾਵਾਦੀ ਦ੍ਰਿਸ਼ਟੀਕੋਣ ਹੈ। ਬੇਪਨਾਹ ਹਨ੍ਹੇਰੇ ਦੇ ਬਾਵਜੂਦ ਕਵੀ ਉਮੀਦ ਦਾ ਦਾਮਨ ਨਹੀਂ ਛੱਡਦਾ।

-ਡਾ. ਅਮਰਜੀਤ ਕੌਂਕੇ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ