ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਰਮਜ਼ਾਂ ਨਾਲ ...
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਪ੍ਰਕਾਸ਼ ਸੋਹਲ
ਕੁੱਲ ਪੰਨੇ
104
ਜ਼ੀਲਦ
Hardback
ਮੁੱਲ
195/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
136/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਪ੍ਰਕਾਸ਼ ਸੋਹਲ ਸਰਬਾਂਗੀ ਲੇਖਕ ਹੈ। ਉਹ ਕਾਵਿ-ਪ੍ਰੇਮੀ ਹੈ। ਉਸ ਨੇ ਪਿੱਛੇ ਜਿਹੇ ‘ਗਾਉਂਦੀ ਸ਼ਾਇਰੀ‘ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਰਚਾਇਆ ਸੀ। ਉਸ ਦੀ ਕਵਿਤਾ ਸਹਿਜ-ਭਾਅ ਦੀ ਕਵਿਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਛੋਟੀਆਂ ਕਵਿਤਾਵਾਂ ਦੀ ਬਹੁਤਾਤ ਹੈ। ਉਹ ਵਿਆਹੁਤਾ ਜੀਵਨ ਜੋ ਚਾਰ ਪੈਰਾਂ ਦਾ ਸਫ਼ਰ ਮੰਨਿਆ ਜਾਂਦਾ ਹੈ, ਉਹ ਉਸ ਨੂੰ ਦੋ ਪੈਰਾਂ ਦਾ ਬਣਾਉਣ ਦਾ ਮੁੱਦਈ ਹੈ। ਸਮਾਜ ਸੰਪੂਰਨ ਵਿਚ ਹਰ ਥਾਂ ਵਿਚ ਦੋ ਜੁੱਟਾਂ ਵਿਚ ਹੀ ਹੈ। ਮਸਲਨ : ਦੁੱਖ-ਸੁੱਖ, ਊਚ-ਨੀਚ, ਉਤਰਾਈ-ਚੜ੍ਹਾਈ, ਹਾਰ-ਜਿੱਤ ਅਤੇ ਅਨੇਕਾਂ ਹੋਰ ਜੁੱਟਾਂ ਵਿਚ। ਸਾਂਵਾਪਨ ਕਿਤੇ ਵੀ ਨਹੀਂ। ‘ਹੈ‘ ਜਾਂ ‘ਨਹੀਂ ਹੈ‘, ‘ਹੋ ਸਕਦਾ ਹੈ‘ ਦੁਬਿਧਾ ਹੈ। ਇਹ ਵਿਆਖਿਆਵਾਂ ਉਹ ਆਪਣੀਆਂ ਨਜ਼ਮਾਂ ਵਿਚ ਰਮਜ਼ ਨਾਲ ਹੀ ਕਰਦਾ ਹੈ। ‘ਰਮਜ਼‘ ਭਾਵ ਸੰਕੇਤ। ‘ਰਮਜ਼‘ ਕਵਿਤਾ ਵਿਚ ‘ਪੁੰਗਰਨ‘ ਤੇ ਵਿਗਸਣ ਲਈ ਮੁੱਠੀ ਮਿੱਟੀ, ਬੀਜ, ਪਾਣੀ, ਉਮੀਦ, ਉਡੀਕ ਤੇ ਫਿਰ ਫੁੱਲ। ਸਰਲ, ਸਪੱਸ਼ਟ ਅਤੇ ਭਾਵ-ਪੂਰਤ ਪ੍ਰੰਤੂ ਸਮਝਣਾ ਏਨਾ ਆਸਾਨ ਨਹੀਂ। ‘ਸਫ਼ਰ‘ ਨਜ਼ਮ ‘ਸੰਵਾਦ‘ ਦੀ ਬਾਤ ਪਾਉਂਦੀ ਹੈ। ਨੱਠ-ਭਜਾਈ ਦੀ ਨਹੀਂ। ਨਿਤਸ਼ੇ ਨੇ ਕਿਹਾ ‘ਰੱਬ ਮਰ ਗਿਆ‘ ਕੁਹਰਾਮ ਮੱਚ ਗਿਆ। ਪਰ ਪ੍ਰਕਾਸ਼ ਸੋਹਲ ‘ਇਸ਼ਤਿਹਾਰ‘ ਨਜ਼ਮ ਵਿਚ ਹੁੰਦੇ ਅੱਤਿਆਚਾਰਾਂ ਦੀ ਗਾਥਾ ਕਹਿ ‘ਰੱਬ ਕਿਥੇ ਹੈ‘ ਦਾ ਸਵਾਲ ਰਮਜ਼ਾਂ ਵਿਚ ਉਠਾਉਂਦਾ ਹੈ।

-ਪ੍ਰੋ. ਸੰਧੂ ਵਰਿਆਣਵੀ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ