ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਮੰਗਵੀ ਕਹਾਣੀ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਪ੍ਰਕਾਸ਼ ਸੋਹਲ
ਕੁੱਲ ਪੰਨੇ
214
ਜ਼ੀਲਦ
Hardback
ਮੁੱਲ
295/- ਰੁਪਏ
ਛੋਟ
40%
ਮੁੱਲ ਛੋਟ ਤੋਂ ਬਾਅਦ
177/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


“ਮੰਗਵੀ ਕਹਾਣੀ” ਪ੍ਰਕਾਸ਼ ਸੋਹਲ ਦਾ ਦੁਸਰਾ ਪੰਜਾਬੀ ਨਾਵਲ ਹੈ। ਇਸ ਤੋਂ ਪਹਿਲਾਂ ਲੇਖਕ “ਧੁਆਂਖੀ ਆਸ ਕਾ ਸਫ਼ਰ” ਨਾਵਲ ਰਾਹੀਂ ਲੋਕਾ ਦੇ ਰੂ-ਬ-ਰੂ ਹੋਇਆ ਹੈ। ਲੇਖਕ ਦਾ ਅਨੁਭਵ ਇਸ ਨਾਵਲ ਵਿੱਚ ਬਾਖੂਬੀ ਝੱਲਕਦਾ ਹੈ। ਨਾਵਲ ਆਪਣੇ ਸਿਰਲੇਖ ਦੇ ਅਨੁਸਾਰ ਚਲਦਾ ਹੋਇਆ ਪੰਜਾਬੀ ਨਾਵਲ ਵਿੱਚ ਇੱਕ ਵੱਖਰੀ ਪੱਧਤੀ ਨਾਲ ਅੱਗੇ ਵੱਧਦਾ ਪ੍ਰਤੀਤ ਹੁੰਦਾ ਹੈ। ਸਿਰਲੇਖ ਦੇ ਅਨੁਰੂਪ ਹੀ ਇਸ ਨਾਵਲ ਦੀ ਪ੍ਰੇਰਨਾ ਲੇਖਕ ਦੀ ਉਹ ਪਾਤਰ ਹੈ ਜੋ ਆਪਣੀ ਜਿੰਦਗੀ ਨੂੰ ਡਾਇਰੀ ਦੇ ਰੂਪ ਵਿੱਚ ਪਾਠਕਾਂ ਅੱਗੇ ਲਿਆਉਂਦੀ ਹੈ। ਪ੍ਰਕਾਸ਼ ਸੁਹਲ ਆਪਣੇ ਨਾਵਲ ਦੀ ਮੁੱਖ ਪਾਤਰ “ਅਮਰ” ਦੀ ਜ਼ਿੰਦਗੀ ਨੂੰ ਬਹੁਤ ਕਰੀਬੀ ਨਾਲ ਉਸ ਦੇ ਵਿਹਾਰ ਦੀ ਪਰਖ ਪਰਤ ਦਰ ਪਰਤ ਰੁਪਾਂਤਰਤ ਕਰਦਾ ਹੈ। ਨਾਵਲ ਦੀ ਮੁੱਖ ਪਾਤਰ “ਅਮਰ” ਜੋ ਆਪਣੇ ਪਿਆਰ ਤੋਂ ਵੱਖ ਹੋ ਕਿ ਪੰਜਾਬੀ ਬਰਤਾਨਵੀ ਲੜਕੇ ਨਾਲ ਵਿਆਹੀ ਜਾਂਦੀ ਹੈ ਅਤੇ ਫਿਰ ਉਸ ਦੇ ਪ੍ਰੇਮੀ ਦਾ ਉਸ ਦੇ ਜੀਵਨ ਵਿੱਚ ਸਮੇਂ ਸਮੇਂ ਤੇ ਆਉਣਾ ਤੇ ਜੋ ਉਸ ਉਪਰ ਜੋ ਪ੍ਰਭਾਵ ਪੈਂਦਾ ਹੈ ਨੂੰ ਲੇਖਕ ਨੇ ਆਪਣੇ ਅਨੁਭਵ ਨਾਲ ਬਹੁਤ ਗਹਿਰਾਈ ਨਾਲ ਵਰਣਨ ਕੀਤਾ ਹੈ। “ਅਮਰ” ਨਾਵਲ ਦੀ ਉਹ ਪਾਤਰ ਹੈ ਜੋ ਜੀਵਨ ਦੇ ਉਤਾਰ-ਚੜਾਅ ਦਾ ਸਾਹਮਣਾ ਕਰਦੇ ਹੋਏ ਖੁਸ਼ੀ ਅਤੇ ਪ੍ਰੇਮ ਦੀ ਤਲਾਸ਼ ਵਿੱਚ ਜਿੰਦਗੀ ਜਿਉਂਦੀ ਮਹਿਸੂਸ ਹੁੰਦੀ ਹੈ । ਇਸ ਨਾਵਲ ‘ਚ ਜਿਥੇ ਇੱਕ ਪਾਸੇ ਥੋੜ੍ਹੀ ਜਿਹੀ ਪੰਜਾਬ ਦੀ ਝਲਕ ਮਿਲਦੀ ਹੈ ਉਥੇ ਹੀ ਬਰਤਾਨਵੀ ਪੰਜਾਬੀ ਨੁਹਾਰ ਨੂੰ ਬੜੇ ਡੂੰਘੇ ਢੰਗ ਨਾਲ ਲੇਖਕ ਦੁਆਰਾ ਆਪਣੀ ਕੁਸ਼ਲਤਾ ਨਾਲ ਚਿਤਰਿਆ ਹੈ। ਨਾਵਲ ਦੇ ਅੰਤ ਵਿੱਚ ਲੇਖਕ, ਕਹਾਣੀ ਨੂੰ ਜ਼ਲਦ ਸਮੇਟਦਾ ਨਜ਼ਰ ਆਉਂਦਾ ਹੈ ਜਿਸ ਵਿੱਚ ਹੋਰ ਪ੍ਰਯੋਗਾ ਦੀ ਵੀ ਜਗ੍ਹਾ ਬਣਾਈ ਜਾ ਸਕਦੀ ਸੀ।

-ਪਰਵਿੰਦਰ ਜੀਤ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ