ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਪੁਸ਼ਪਾਂਜਲੀ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਗੁਰਸ਼ਰਨ ਸਿੰਘ ਅਜੀਬ
ਕੁੱਲ ਪੰਨੇ
280
ਜ਼ੀਲਦ
Hardback
ਮੁੱਲ
500/- ਰੁਪਏ
ਛੋਟ
40%
ਮੁੱਲ ਛੋਟ ਤੋਂ ਬਾਅਦ
300/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


‘ਪੁਸ਼ਪਾਂਜਲੀ‘ਗੁਰਸ਼ਰਨ ਸਿੰਘ ‘ਅਜੀਬ‘ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਬਰਤਾਨਵੀ ਪੰਜਾਬੀ ਗ਼ਜ਼ਲ ਦਾ ਆਪਣਾ ਇਕ ਰੰਗ ਤੇ ਮਿਜਾਜ਼ ਹੈ ਜਿਸ ਦਾ ਸੁਆਦ ਗੁਰਸ਼ਰਨ ਸਿੰਘ ਅਜੀਬ ਦੀਆਂ ਗ਼ਜ਼ਲਾਂ ਪੜ੍ਹ ਕੇ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚ ਉਹ ਸਾਰੇ ਸਰੋਕਾਰ ਹਨ ਜੋ ਉੱਥੇ ਦੇ ਮੋਢੀ ਪੰਜਾਬੀ ਆਵਾਸੀਆਂ ਪਰ ਮੌਜੂਦਾ ਬਰਤਾਨਵੀ ਨਾਗਰਿਕਾਂ ਦੀ ਪਹਿਲੀ ਪੀੜ੍ਹੀ ਨੂੰ ਦੂਜੀ ਤੇ ਤੀਜੀ ਪੀੜ੍ਹੀ ਦਾ ਉੱਥੇ ਦੇ ਵੱਡੇ ਸਮਾਜ ਵਿਚ ਰੱਚ-ਮਿੱਚ ਜਾਣ ਉਪਰੰਤ, ਆਪਣੇ ਸਭਿਆਚਾਰ ਨੂੰ ਖੋਰਾ ਲੱਗਣ ਤੇ ਉਨ੍ਹਾਂ ਦੇ ਖ਼ਾਬਾਂ ਦੇ ਮਹਿਲ ਮਿਸਮਾਰ ਹੋਣ ਕਾਰਨ ਪੈਦਾ ਹੋਏ। ਗੁਰਸ਼ਰਨ ਸਿੰਘ ਅਜੀਬ ਦੀਆਂ ਗ਼ਜ਼ਲਾਂ ਵਿਚ ਇਨ੍ਹਾਂ ਨਵੇਂ ਦਰਪੇਸ਼ ਸਰੋਕਾਰਾਂ ਦੇ ਨਾਲ ਨਾਲ, ਵਤਨ ਵਿਚ ਬਦਲ ਰਹੇ ਸਮਾਜੀ, ਸਿਆਸੀ ਤੇ ਆਰਥਿਕ ਹਾਲਾਤ ਦਾ ਵੇਰਵਾ ਵੀ ਹੈ।

-ਨਦੀਮ ਪਰਮਾਰ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ