ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਪਟਿਆਲਾ ਵਿਰਾਸਤ ਦੇ ਰੰਗ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਕ
ਲੇਖਕ
ਉਜਾਗਰ ਸਿੰਘ
ਕੁੱਲ ਪੰਨੇ
164
ਜ਼ੀਲਦ
Hardback
ਮੁੱਲ
200/- ਰੁਪਏ
ਛੋਟ
30%
ਮੁੱਲ ਛੋਟ ਤੋਂ ਬਾਅਦ
140/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਵਿਰਾਸਤ ਦੋ ਰੁਪਾਂ ਵਿੱਚ ਪਰਿਭਾਸ਼ਤ ਕੀਤੀ ਜਾਂਦੀ ਹੈ। ਸਮੱਗਰੀ ਅਵਿਸ਼ੇਸ਼ ਦੇ ਰੂਪ ਵਿੱਚ ਪ੍ਰਾਪਤ ਅਤੇ ਚੇਤਨਾਂ ਰੂਪ ਜੋ ਜੀਵੰਤ ਕਾਰਜਸ਼ੀਲਤਾ ਵਿੱਚ ਅੰਤਰ-ਨਿਹਿਤ ਹੋਵੇ। ਇਹ ਪੁਸਤਕ ਵੱਖਰੇ ਸਹਿਤਕ ਰੂਪਾਕਾਰ ਬਾਰੇ ਹੈ। ਇਹ ਕੇਵਲ ਰੇਖਾ-ਚਿਤਰ, ਵਿਅਕਤੀ-ਚਿਤਨ ਜਾਂ ਸੰਸਮਰਣ ਨਾ ਹੋ ਕੇ ਹਰ ਵਿਅਕਤੀ ਵਿਸ਼ੇਸ਼ ਵੱਲੋਂ ਸਿਰਜੀਆਂ ਉਚੇਰੀਆਂ ਕਦਰਾਂ-ਕੀਮਤਾਂ ਦੇ ਜੀਵੰਤ ਅਤੇ ਪ੍ਰਮਾਣਿਕ ਸ਼ਿਲਾਲੇਖ ਹਨ, ਜੋ ਪੇਸ਼ ਸ਼ਖ਼ਸ਼ੀਅਤਾਂ ਦੇ ਜੀਵਨ ਦੀ ਜੱਦੋ-ਜਹਿਦ, ਜਨੂਨ, ਮਿਹਨਤ, ਆਦਰਸ਼, ਪਰ-ਸੁਆਰਥੀ ਅਤੇ ਜ਼ਿਕਰ ਯੋਗ ਪ੍ਰਾਪਤੀਆਂ ਦੇ ਖ਼ਮੀਰ ਵਿੱਚੋਂ ਉਪਜੇ ਹਨ। ਇਸ ਪੁਸਤਕ ਦੀ ਗਲਪੀ-ਜੁਗਤ ਅਤੇ ਬਿਰਤਾਂਤ ਦੀ ਸੰਖੇਪਤਾ ਵਿਸ਼ੇਸ਼ ਧਿਆਨ ਅਤੇ ਪ੍ਰਸੰਸਾਂ ਦੀ ਹੱਕਦਾਰ ਹੈ। ਪੰਜਾਬੀ ਸਾਹਿਤ ਜਗਤ ਵਿੱਚ ਸ਼ਬਦ-ਚਿਤਰਾਂ, ਰੇਖਾ-ਚਿਤਰਾਂ ਅਤੇ ਵਿਅਕਤੀ-ਚਿਤਰਾਂ ਬਾਰੇ ਅਨੇਕਾਂ ਪੁਸਤਕਾਂ ਮਿਲਦੀਆਂ ਹਨ। ਹਰ ਪੁਸਤਕ ਵਿੱਚ ਕਈ ਤਰ੍ਹਾਂ ਦੇ ਵਿਧਾਗਤ ਵੱਖਰੇਵੇਂ ਹੋ ਸਕਦੇ ਹਨ, ਪਰ ਸੂਖ਼ਸ਼ਮ ਰੂਪ ਵਿੱਚ ਇੱਕ ਗੱਲ ਸਭ ਵਿੱਚ ਸਾਂਝੀ ਦਿਸ ਆਉਂਦੀ ਹੈ। ਕਿਸੇ ਬਾਰੇ ਲਿਖਦਿਆਂ ਲੇਖਕ ਸਵੈ-ਬਿਆਨੀ, ਸਵੈ-ਪ੍ਰਸੰਸਾ ਜਾਂ ਸਵੈ-ਬਰਾਬਰਤਾ ਦੇ ਦੋਸ਼ ਤੋਂ ਮੁਕਤ ਨਹੀਂ ਰਹਿੰਦਾ, ਪਰ ਇਹਨਾਂ ਸਮੁਚੇ ਵਿਕਤੀ ਵੇਰਵਿਆਂ ਵਿੱਚ ਲੇਕਕ ਹਾਜ਼ਰ ਹੋ ਕੇ ਵੀ ਪੂਰਨ ਰੂਪ ਵਿੱਚ ਗ਼ੈਰ-ਹਾਜ਼ਰ ਰਹਿੰਦਾ ਹੈ। ਅਜਿਹੀ ਵਢਿਆਈ ਕੇਵਲ ਇਸ ਪੁਸਤਕ ਦੇ ਕਰਤਾ ਹਿੱਸੇ ਹੀ ਆਈ ਹੈ।

-ਕਿਰਪਾਲ ਕਜ਼ਾਕ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ