ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਅਜੋਕਾ ਫੋਨ ਸੰਸਾਰ
ਪ੍ਰਕਾਸ਼ਕ
ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਲੇਖਕ
ਡਾ. ਸੀ ਪੀ ਕੰਬੋਜ
ਕੁੱਲ ਪੰਨੇ
215
ਜ਼ੀਲਦ
Paperback
ਮੁੱਲ
150/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
120/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਅਜੋਕਾ ਯੁਗ ਸੂਚਨਾ ਤਕਨਾਲੋਜੀ ਦਾ ਯੁਗ ਹੈ ਤੇ ਇਸ ਯੁਗ ਵਿਚ ਸਮਾਰਟ ਫੋਨ ਮੁੱਖ ਯੰਤਰ ਦੇ ਰੂਪ ਵਿਚ ਸਾਹਮਣੇ ਆਇਆ ਹੈ। ਆਮ ਲੋਕ ਮਹਿੰਗੇ ਭਾਅ ਵਿਚ ਖ਼ਰੀਦੇ ਸਮਾਰਟ ਫੋਨਾਂ ਨੂੰ ਸਿਰਫ਼ ਗੱਲ ਕਰਨ ਜਾਂ ਸੁਣਨ ਲਈ ਹੀ ਵਰਤਦੇ ਹਨ ਤੇ ਉਸ ਦੀਆਂ ਆਧੁਨਿਕ ਸੁਵਿਧਾਵਾਂ ਦਾ ਲਾਭ ਨਹਿਂ ਲੈ ਰਹੇ। ਅਜੋਕੇ ਆਧੁਨਿਕ ਯੰਤਰਾਂ ਬਾਰੇ ਜਾਣਕਾਰੀ ਦੀ ਘਾਟ ਹੀ ਇਸ ਦਾ ਮੁੱਖ ਕਾਰਨ ਹੈ। ਜੇ ਸਮਾਰਟ ਫੋਨਾਂ ਨੂੰ ਵਰਤਣ ਬਾਰੇ ਵਿਧੀ-ਬੱਧ ਜਾਣਕਾਰੀ ਆਪਣੀ ਮਾਤ-ਭਾਸ਼ਾ ਵਿਚ ਹੀ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਕੰਪਿਊਟਰ ਲੇਖਕ ਡਾ. ਸੀ. ਪੀ. ਕੰਬੋਜ ਨੇ ਅਜਿਹੇ ਵਿਸ਼ੇ ਤੇ ਪੁਸਤਕ ਰਚ ਕੇ ਇਕ ਨਵਾਂ ਕਿਰਤੀਮਾਨ ਸਥਾਪਤ ਕੀਤਾ ਹੈ। ਪੁਸਤਕ ਵਿਚ ਸਮਾਰਟ ਫੋਨ ਖ਼ਰੀਦਣ ਸਮੇਂ ਸਾਵਧਾਨੀਆਂ, ਫੋਨ ਦੀ ਸੁਚੱਜੀ ਵਰਤੋਂ ਕਰਨ ਦੇ ਨੁਸਖ਼ੇ, ਪੰਜਾਬੀ ਟਾਈਪਿੰਗ, ਵਟਸਐਪ, ਫੇਸਬੁਕ ਆਦਿ ਸੋਸ਼ਲ ਮੀਡੀਆ ਐਪਜ਼, ਮੋਬਾਈਲ ਦੀ ਸੁਰੱਖਿਆ ਸਮੇਤ 100 ਤੋਂ ਵੱਧ ਐਪਜ਼ ਨੂੰ ਵਰਤਣ ਦੇ ਤਕਨੀਕੀ ਨੁਕਤਿਆਂ ਨੂੰ ਚਿੱਤਰਾਂ ਸਮੇਤ ਸ਼ਾਮਿਲ ਕੀਤਾ ਗਿਆ ਹੈ। ਪੁਸਤਕ ਦੀ ਤਕਨੀਕੀ ਸ਼ਬਦਾਵਲੀ ਨੂੰ ਠੇਠ ਪੰਜਾਬੀ ‘ਚ ਘੜਨ ਲਈ ਡਾ. ਕੰਬੋਜ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਜਿਸ ਨੂੰ ਟੇਬਲ ਰੂਪ ਵਿਚ ਪੁਸਤਕ ਦੇ ਅੰਤ ਵਿਚ ਸ਼ਾਮਲ ਕਿਤਾ ਗਿਆ ਹੈ। ਉਨ੍ਹਾਂ ਇਕੱਲੀ ਸ਼ਬਦਾਵਲੀ ਹੀ ਨਹੀਂ ਘੜੀ ਸਗੋਂ ਉਸ ਨੂੰ ਪੁਸਤਕ ਵਿਚ ਅਮਲੀ ਰੂਪ ਵਿਚ ਵਰਤ ਕੇ ਵੀ ਦਿਖਾਇਆ ਹੈ।

-ਅਮਿੱਤ ਮਿੱਤਰ
ਪ੍ਰਕਾਸ਼ਕ, ਤਰਕ ਭਾਰਤੀ ਪ੍ਰਕਾਸ਼ਨ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ