ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਤੁਲਨਾਤਮਕ ਸਾਹਿਤ
ਪ੍ਰਕਾਸ਼ਕ
ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ
ਲੇਖਕ
ਕੁਲਦੀਪ ਸਿੰਘ ਧੀਰ
ਕੁੱਲ ਪੰਨੇ
152
ਜ਼ੀਲਦ
Hardback
ਮੁੱਲ
110/- ਰੁਪਏ
ਛੋਟ
20%
ਮੁੱਲ ਛੋਟ ਤੋਂ ਬਾਅਦ
88/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


"ਤੁਲਨਾਤਮਕ ਸਾਹਿਤ ਸਿਧਾਂਤ ਅਤੇ ਵਿਹਾਰ" ਪੁਸਤਕ ਤੁਲਨਾਤਮਕ ਸਾਹਿਤ ਦੇ ਖੇਤਰ ਵਿਚ ਅਧਿਐਨ ਅਤੇ ਅਧਿਆਪਨ ਦੇ ਵਿਸ਼ਾਲ ਅਨੁਭਵ ਦੀ ਦੇਣ ਹੈ। ਪੁਸਤਕ ਬਾਰੇ ਵਿਸ਼ੇਸ਼ਗ ਵਜੋਂ ਰਾਏ ਤੁਲਨਾਤਮਕ ਸਾਹਿਤ ਦੇ ਦੋ ਵਿਦਵਾਨਾਂ ਡਾ. ਹਰਿਭਜਨ ਸਿੰਘ ਤੇ ਡਾ. ਚੰਦਰ ਮੌਹਨ ਤੋਂ ਲਈ ਗਈ ਹੈ। ਤੁਲਨਾਤਮਕ ਸਾਹਿਤ ਅਜੋਕੇ ਸਮੇਂ ਦਾ ਇਕ ਨਵਾਂ ਅਨੁਸ਼ਾਸਨ ਹੈ। ਭਾਰਤ ਦੇ ਬਹੁਭਾਸ਼ੀ ਪ੍ਰਸੰਗ ਵਿਚ ਇਸ ਦਾ ਅਧਿਐਨ ਅਧਿਆਪਨ ਬਹੁਤ ਮਹੱਤਵਪੂਰਨ ਹੈ। ਲੇਖਕ ਨੇ ਇਸ ਵਿਚ ਤੁਲਨਾਤਮਕ ਸਾਹਿਤ ਵਿਧੀ ਦੇ ਸਰੂਪ ਤੇ ਸਿਧਾਂਤ ਬਾਰੇ ਪਰਮਾਣਿਕ ਚਰਚਾ ਉਪਰੰਤ ਭਾਰਤੀ ਪ੍ਰਸੰਗ ਵਿਚ ਇਸ ਦੀ ਉਪਯੋਗਤਾ ਤੇ ਅਧਿਐਨ ਦੀ ਚਰਚਾ ਕੀਤੀ ਹੈ। ਉਸ ਨੇ ਤੁਲਨਾਤਮਕ ਸਾਹਿਤ ਦੇ ਆਧੁਨਿਕ ਤੇ ਉਤਰ ਆਧੁਨਿਕ ਪਰਿਪੇਖ ਬਾਰੇ ਵਿਚਾਰ ਦੁਆਰਾ ਇਸ ਨੂੰ ਨਵੀਨਤਮ ਸਾਹਿਤ ਚਿੰਤਨ ਨਾਲ ਜੋੜ ਦਿੱਤਾ ਹੈ।

ਪ੍ਰੋ. ਅਨੂਪ ਸਿੰਘ,

ਸਬਕਾ ਮੁੱਖੀ, ਪੰਜਾਬੀ ਭਾਸ਼ਾ ਵਿਭਾਗ
ਪੰਜਾਬੀ ਯੁਨੀਵਰਸਿਟੀ,ਪਟਿਆਲਾ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ