ਪੰਜਾਬੀ ਪੜ੍ਹੋ ਅਤੇ ਪੜ੍ਹਾਓ

ਤੁਸੀਂ ਇਥੇ 200 ਤੋਂ ਉੱਪਰ ਵੱਖਰੇ ਵੱਖਰੇ ਲੇਖਕਾਂ ਦੀਆਂ ਪੰਜਾਬੀ ਦੀਆਂ ਕਿਤਾਬਾ ਬਹੁਤ ਵਾਜਿਬ ਕੀਮਤ ਤੇ ਖ਼ਰੀਦ ਸਕਦੇ ਹੋ। ਇਹ ਸਾਡਾ ਉਪਰਾਲਾ ਪੰਜਾਬੀ ਸਾਹਿਤ ਦੇ ਪਸਾਰ ਵਿੱਚ ਇੱਕ ਨਵਾਂ ਉੱਦਮ ਹੈ।
ਪੁਸਤਕ ਦਾ ਨਾਂ
ਖ਼ਾਮੋਸ਼ੀਆਂ ਨੂੰ ਗਾਉਂਦੀ ਸ਼ਾਇਰੀ
ਪ੍ਰਕਾਸ਼ਕ
ਲੋਕਗੀਤ ਪ੍ਰਕਾਸ਼ਨ
ਲੇਖਕ
ਲਿਪੀਆਂਤਰ : ਸੁਰਜੀਤ ਪਾਤਰ
ਕੁੱਲ ਪੰਨੇ
160
ਜ਼ੀਲਦ
Hardback
ਮੁੱਲ
150/- ਰੁਪਏ
ਛੋਟ
10%
ਮੁੱਲ ਛੋਟ ਤੋਂ ਬਾਅਦ
135/- ਰੁਪਏ
ਕਾਪੀਆਂ (Select Quantity )

ਪੁਸਤਕ ਬਾਰੇ


ਕੁੰਵਰ ਅਖ਼ਲਾਕ ਮੁਹੰਮਦ ਸ਼ਹਰਯਾਰ, ਉਰਦੂ ਦਾ ਇਕ ਮੁਮਤਾਜ਼ ਸ਼ਾਇਰ ਸੀ। ਉਹ ਗ਼ਜ਼ਲ ਅਤੇ ਨਜ਼ਮ, ਦੋਵਾਂ ਸਿਨਫਾਂ ਉੱਪਰ ਇਕੋ ਜਿਹਾ ਅਖ਼ਤਿਆਰ ਰੱਖਦਾ ਸੀ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਰਦੂ ਵਿਚ ਐਮ.ਏ. ਕੀਤੀ ਅਤੇ ਬਾਅਦ ਵਿਚ ਇਸੇ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕਰਨ ਉਪਰੰਤ ਡਾ: ਸ਼ਹਰਯਾਰ ਬਣ ਗਿਆ। ਉਰਦੂ ਭਾਸ਼ਾ ਵਿਚ ਉਸ ਦੇ ਕਈ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਰਾਹੀ ਮਾਸੂਮ ਰਜ਼ਾ ਨੇ ਉਸ ਦੀਆਂ 72 ਗ਼ਜ਼ਲਾਂ ਅਤੇ ਏਨੀਆਂ ਕੁ ਹੀ ਨਜ਼ਮਾਂ ਦੀ ਚੋਣ ਕਰਕੇ ਇਕ ਸੰਗ੍ਰਹਿ ਸੰਪਾਦਿਤ ਕੀਤਾ ਸੀ। ਸੁਰਜੀਤ ਪਾਤਰ ਨੇ ਉਸ ਸੰਗ੍ਰਹਿ ਦਾ ਗੁਰਮੁਖੀ ਵਿਚ ਲਿਪੀਆਂਤਰ ਕਰਕੇ ਪ੍ਰਕਾਸ਼ਿਤ ਕਰਵਾ ਦਿੱਤਾ ਹੈ। ਇਸ ਸੰਗ੍ਰਹਿ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਪੜ੍ਹ ਕੇ ਸ਼ਹਰਯਾਰ ਦੇ ਕਲਾਮ ਬਾਰੇ ਕਾਫੀ ਪੁਖ਼ਤਾ ਜਾਣਕਾਰੀ ਮਿਲ ਜਾਂਦੀ ਹੈ। ਸ਼ਹਰਯਾਰ ਨੇ ਕੁਝ ਫ਼ਿਲਮਾਂ ਲਈ ਆਪਣੇ ਗੀਤ ਅਤੇ ਗ਼ਜ਼ਲਾਂ ਦਿੱਤੀਆਂ ਸਨ, ਜੋ ਅਵਾਮ ਵਿਚ ਖੂਬ ਮਕਬੂਲ ਹੋਈਆਂ ਹਾਲਾਂ ਕਿ ਕੈਫੀ ਆਜ਼ਮੀ, ਮਜਰੂਹ ਸੁਲਤਾਨਪੁਰੀ ਅਤੇ ਹੋਰ ਕਵੀਆਂ ਵਾਂਗ ਉਹ ਵੀ ‘ਸਾਧਾਰਨ‘ ਸ਼ਿਅਰ ਨਹੀਂ ਸੀ ਕਹਿੰਦਾ। ਸਾਧਾਰਨ ਤੋਂ ਮੇਰਾ ਭਾਵ ਸੌਖੀ ਤਰ੍ਹਾਂ ਨਾਲ ਸਮਝੇ ਜਾਣ ਵਾਲੇ ਹਨ।ਉਸ ਦੀਆਂ ਗ਼ਜ਼ਲਾਂ ਵਿਚ ਇਕੱਲੇਪਣ ਅਤੇ ਅਜਨਬੀਪਣ ਦਾ ਜੋ ਦਰਦ ਹੈ, ਉਸ ਦੀ ਵਿਆਖਿਆ ਕਰਦਿਆਂ ਰਾਹੀ ਮਾਸੂਮ ਰਜ਼ਾ ਲਿਖਦਾ ਹੈ ਕਿ ਦਫ਼ਤਰੀ ਜੀਵਨ ਦੀ ਨੱਠ-ਭੱਜ ਵਿਚ, ਸਿਫ਼ਾਰਸ਼ਾਂ ਦੇ ਜੰਗਲ ਵਿਚ, ਰਿਸ਼ਵਤ ਦੇ ਬਾਜ਼ਾਰ ਵਿਚ, ਬੇਈਮਾਨੀ ਦੇ ਹਨੇਰੇ ਅਤੇ ਕਾਰਖਾਨਿਆਂ ਦੇ ਸ਼ੋਰ ਵਿਚ, ਦੁਕਾਨਾਂ ‘ਤੇ ਲੱਗੀਆਂ ਲਾਈਨਾਂ ਵਿਚ ਬੰਨ੍ਹੇ ਹੋਏ ਬੰਦਿਆਂ ਪਾਸ ਏਨਾ ਵਕਤ ਹੀ ਕਿੱਥੇ ਹੈ ਕਿ ਉਹ ਦੇਖਣ, ਲਾਈਨ ਵਿਚ ਕੌਣ-ਕੌਣ ਖੜ੍ਹਾ ਹੈ!

-ਪ੍ਰੋ: ਬ੍ਰਹਮਜਗਦੀਸ਼ ਸਿੰਘ

ਨੋਟ : ਡਿਲੀਵਰੀ ਮੁੱਲ/Courier Charges ਵੱਖਰਾ ਲਿਆ ਜਾਵੇਗਾ

ਹੋਰ ਮਿਲਦੀਆਂ ਜੁਲਦੀਆਂ ਪੁਸਤਕਾਂ